ਬੀ.ਐੱਮ.ਡਬਲਯੂ ਨੇ ਐਕਸ 3 ਲਾਈਨਅਪ ਨੂੰ ਅਪਡੇਟ ਕਰਦੇ ਹੋਏ ਇਕ ਨਵੇਂ ਐਡੀਸ਼ਨ 20d M ਸਪੋਰਟ ਨੂੰ 69.90 ਲੱਖ ਰੁਪਏ ਦੀ ਕੀਮਤ ‘ਚ ਲਾਂਚ ਕਰ ਦਿੱਤਾ ਹੈ। ਇਹ ਮੌਜੂਦਾ 20d ਲਗਜ਼ਰੀ ਐਡੀਸ਼ਨ ਦੇ ਮੁਕਾਬਲੇ 2.6 ਲੱਖ ਰੁਪਏ ਮਹਿੰਗਾ ਹੈ। ਇਕ ਨਵੇਂ ਵਰਜ਼ਨ ਨੂੰ ਪੇਸ਼ ਕਰਨ ਦੇ ਨਾਲ, ਬੀ.ਐੱਮ.ਡਬਲਯੂ ਨੇ ਪੈਟਰੋਲ ਨਾਲ ਚੱਲਣ ਵਾਲੀ ਐਕਸ 3 ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ।

ਨਵੀਂ ਐੱਮ ਸਪੋਰਟ ਦੇ ਫਰੰਟ ਅਤੇ ਰੀਅਰ ਨੂੰ ਅਗ੍ਰੈਸਿਵ ਅਤੇ ਸਪੋਰਟੀਅਰ ਲੁਕ ‘ਚ ਪੇਸ਼ ਕੀਤਾ ਗਿਆ ਹੈ। ਉੱਥੇ ਹੀ ਇਸ ਵਿਚ 20 ਇੰਚ ਦੇ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। ਫੀਚਰਜ਼ ਦੀ ਗੱਲ ਕਰੀਏ ਤਾਂ X3 20d M ਸਪੋਰਟ ‘ਚ 12.3 ਇੰਚ ਟੱਚਸਕਰੀਨ, 360 ਡਿਗਰੀ ਕੈਮਰਾ, ਹਰਮਨ ਕਾਰਡਨ ਸਾਊਂਡ ਸਿਸਟਮ, ਹੈੱਡ-ਅਪ ਡਿਸਪਲੇਅ ਅਤੇ ਐਂਬੀਅੰਟ ਲਾਈਟਿੰਗ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ।

ਜਿੱਥੋਂ ਤਕ ਪਾਵਰਟ੍ਰੇਨ ਦੀ ਗੱਲ ਹੈ ਤਾਂ ਇਸ ਵਿਚ ਕੋਈ ਬਦਲਾਅ ਨਹੀਂ ਹੋਇਆ। ਐਕਸ 3 20ਡੀ ਐੱਮ ਸਪੋਰਟ ‘ਚ 2.0 ਲੀਟਰ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 190 ਐੱਚ.ਪੀ. ਦੀ ਪਾਵਰ ਅਤੇ 400 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਟ੍ਰਾਂਸਮਿਸ਼ਨ ਲਈ ਇਸਨੂੰ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ।