ਚੰਡੀਗੜ੍ਹ ਨੂੰ ਅੱਜ ਆਪਣਾ ਨਵਾਂ ਮੇਅਰ ਮਿਲ ਗਿਆ ਹੈ। ਬੀਜੇਪੀ ਦੇ ਉਮੀਦਵਾਰ ਅਨੂਪ ਗੁਪਤਾ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਹਨ। ਬੀਜੇਪੀ ‘ਚ ਜਿੱਤ ‘ਤੇ ਖੁਸ਼ੀ ਦੀ ਲਹਿਰ ਹੈ। ਅਨੂਪ ਗੁਪਤਾ ਨੇ 15 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਦੱਸ ਦਈਏ ਕਿ ਬੀਜੇਪੀ ਨੂੰ 15 ਵੋਟਾਂ ਹਾਸਿਲ ਹੋਈਆਂ ਹਨ। ਜਦਕਿ 14 ਆਮ ਆਦਮੀ ਪਾਰਟੀ ਨੂੰ ਵੋਟਾਂ ਹਾਸਿਲ ਹੋਈਆਂ ਹਨ। ਜਾਣਕਾਰੀ ਅਨੁਸਾਰ ਕੋਈ ਕ੍ਰਾਸ ਵੋਟਿੰਗ ਨਹੀਂ ਹੋਈ।