ਐਕਟ੍ਰੈਸ ਅਥੀਆ ਸ਼ੈਟੀ ਤੇ ਕ੍ਰਿਕਟਰ ਕੇਐੱਲ ਰਾਹੁਲ ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ ਹਨ। ਅਥੀਆ ਤੇ ਕੇਐੱਲ ਰਾਹੁਲ ਨੇ ਅੱਜ ਖੰਡਾਲਾ ਵਿਚ ਸੱਤ ਫੇਰੇ ਲਏ। ਅਥੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵਿਚ ਕੱਪਲ ਇਕ-ਦੂਜੇ ਦਾ ਹੱਥ ਫੜ ਕੇ ਸੱਤ ਫੇਰੇ ਲੈਂਦੇ ਹੋਏ ਨਜ਼ਰ ਆ ਰਹੇ ਹਨ। ਅਥੀਆ ਨੇ ਲਿਖਿਆ-‘ਤੁਮਹਾਰੀ ਰੌਸ਼ਨੀ ਮੇ ਮੈਂਨੇ ਪਿਆਰ ਕਰਨਾ ਸਿੱਖਿਆ ਹੈ।’

ਅਥੀਆ ਨੇ ਆਪਣੇ ਵਿਆਹ ਦੀ ਪੋਸਟ ਨਾਲ ਲਿਖਿਆ ਅੱਜ ਅਸੀਂ ਉਸ ਘਰ ਵਿਚ ਵਿਆਹ ਕੀਤਾ ਹੈ ਜਿਸ ਨੇ ਸਾਨੂੰ ਖੁਸ਼ੀ ਤੇ ਸ਼ਾਂਤੀ ਦਿੱਤੀ ਹੈ। ਅਸੀ ਦਿਲ ਨਾਲ ਇਸ ਨਵੇਂ ਸਫਰ ਲਈ ਤੁਹਾਡਾ ਆਸ਼ੀਰਵਾਦ ਚਾਹੁੰਦੇ ਹਾਂ।

ਵਿਆਹ ਵਿਚ ਫੈਮਿਲੀ ਮੈਂਬਰਸ ਤੇ ਦੋਸਤਾਂ ਮਿਲਾ ਕੇ ਸਿਰਫ 100 ਲੋਕ ਹੀ ਸ਼ਾਮਲ ਹੋਏ ਸਨ। ਸਮਾਰੋਹ ਵਿਚ ਅਥੀਆ ਦੀ ਖਾਸ ਦੋਸਤ ਕ੍ਰਿਸ਼ਨਾ ਸ਼ਰਾਫ, ਅੰਸ਼ੁਲਾ ਕਪੂਰ, ਡਾਇਨਾ ਪੇਂਟੀ, ਕ੍ਰਿਕਟਰ ਈਸ਼ਾਂਤ ਸ਼ਰਮਾ ਤੇ ਵਰੁਣ ਏਰੋਨ ਵੀ ਮੌਜੂਦ ਰਹੇ।

ਇਥੇ ਸਾਰੇ ਮਹਿਮਾਨਾਂ ਦੇ ਹੱਥ ਵਿਚ ਰੈੱਡ ਬੈਂਡ ਬੰਨ੍ਹਿਆ ਗਿਆ ਤਾਂ ਕਿ ਪਤਾ ਲੱਗੇ ਕਿ ਇਹ ਇਨਵਾਇਟਡ ਹਨ। ਇਸ ਬੈਂਡ ਦੇ ਬਿਨਾਂ ਕੋਈ ਅੰਦਰ ਨਹੀਂ ਜਾ ਸਕਦਾ ਸੀ। ਵੈਡਿੰਗ ਵੈਨਿਊ ਦੇ ਬਾਹਰ ਸਖਤ ਸੁਰੱਖਿਆ ਸੀ।

ਅਥੀਆ ਸ਼ੈੱਟੀ ਤੇ ਕੇਐੱਲ ਰਾਹੁਲ ਦੇ ਵਿਆਹ ਵਿਚ ਸਾਰੇ ਕ੍ਰਿਕਟਰਸ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਇਸ ਸਮੇਂ ਭਾਰਤ-ਨਿਊਜ਼ੀਲੈਂਡ ਕ੍ਰਿਕਟ ਸੀਰੀਜ ਵਿਚ ਬਿਜ਼ੀ ਹੈ। ਦੋਵਾਂ ਸਾਰੇ ਕ੍ਰਿਕਟਰਾਂ ਲਈ ਆਈਪੀਐੱਲ ਦੇ ਖਤਮ ਹੋਣ ਦੇ ਬਾਅਦ ਮਈ ਵਿਚ ਗ੍ਰੈਂਡ ਰਿਸੈਪਸ਼ਨ ਰੱਖਣਗੇ।

ਵਿਆਹ ਵਿਚ ਕੇਐੱਲ ਰਾਹੁਲ ਦੇ ਖਾਸ ਦੋਸਤ ਵਿਰਾਟ ਕੋਹਲੀ ਸ਼ਾਮਲ ਨਹੀਂ ਹੋਏ ਕਿਉਂਕਿ ਉਨ੍ਹਾਂ ਨੇ ਅੱਜ ਇੰਦੌਰ ਵਿਚ ਸਪਾਟ ਕੀਤਾ ਗਿਆ ਸੀ। ਉਥੇ ਉਹ ਇੰਡੀਆ-ਨਿਊਜ਼ੀਲੈਂਡ ਮੈਚ ਵਿਚ ਬਿਜ਼ੀ ਹਨ।

ਅਥੀਆ ਤੇ ਕੇਐੱਲ ਰਾਹੁਲ ਦਾ ਵਿਆਹ ਬਹੁਤ ਹੀ ਖਾਸ ਤਰੀਕੇ ਨਾਲ ਹੋਇਆ ਕਿਉਂਕਿ ਉਨ੍ਹਾਂ ਦੀ ਆਊਟਫਿਟ ਨੂੰ ਸਬਯਾਸਾਚੀ ਨੇ ਡਿਜ਼ਾਈਨ ਕੀਤਾ। ਇਸ ਮੌਕੇ ਅਥੀਆ ਰੈੱਡ ਨਹੀਂ ਸਗੋਂ ਵ੍ਹਾਈਟ ਤੇ ਗੋਲਡਨ ਆਊਟਫਿਟ ਵਿਚ ਨਜ਼ਰ ਆਈ।