ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਕਦੇ ਹਾਂ, ਕਦੇ ਨਾਂਹ, ਆਖਿਰਕਾਰ ਵਿਆਹ ਦਾ ਸੱਚ ਸਾਹਮਣੇ ਆ ਹੀ ਗਿਆ। ਆਦਿਲ ਨੇ ਮੀਡੀਆ ਦੇ ਸਾਹਮਣੇ ਸਵੀਕਾਰ ਕੀਤਾ ਕਿ ਉਸ ਨੇ ਰਾਖੀ ਨਾਲ ਵਿਆਹ ਕੀਤਾ ਹੈ। ਪਰ ਵਿਆਹ ਤੋਂ ਬਾਅਦ ਰਾਖੀ ਦੀ ਜ਼ਿੰਦਗੀ ‘ਚ ਮੁਸ਼ਕਲਾਂ ਆਉਣ ਲੱਗੀਆਂ।

ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਰਾਖੀ ਦਾ ਗਰਭਪਾਤ ਹੋ ਗਿਆ ਹੈ ਪਰ ਆਦਿਲ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਇਕ ਵਾਰ ਫਿਰ ਖਬਰ ਆਈ ਕਿ ਰਾਖੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਇਸ ਵਾਰ ਵੀ ਆਦਿਲ ਨੇ ਰਾਖੀ ਦੀ ਗ੍ਰਿਫਤਾਰੀ ਦਾ ਸੱਚ ਸਭ ਦੇ ਸਾਹਮਣੇ ਲਿਆਂਦਾ ਹੈ।

19 ਜਨਵਰੀ ਨੂੰ ਖਬਰ ਆਈ ਕਿ ਰਾਖੀ ਸਾਵੰਤ ਨੂੰ ਅੰਬੋਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸ਼ਰਲਿਨ ਚੋਪੜਾ ਮੀਡੀਆ ਦੇ ਸਾਹਮਣੇ ਆਈ ਅਤੇ ਦੋਸ਼ ਲਗਾਇਆ ਕਿ ਰਾਖੀ ਨੇ ਉਨ੍ਹਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕੀਤੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਰਾਖੀ ਤੇ ਐੱਫਆਈਆਰ ਕੀਤੀ।