ਭਾਰਤ ਦੇ ਵੱਖ-ਵੱਖ ਸੂਬਿਆਂ ਦੇ 5 ਮਰਚੈਂਟ ਨੇਵੀ ਸੇਲਰ ਜਿਨ੍ਹਾਂ ਨੂੰ ਈਰਾਨ ਪੁਲਿਸ ਦੀ ਜਾਂਚ ਸੰਸਥਾ ਨੇ ਡਰੱਗਸ ਕੇਸ ਵਿਚ ਦੋਸ਼ੀ ਮੰਨਿਆ ਸੀ ਤੇ 403 ਦਿਨਾਂ ਤੱਕ ਬਿਨਾਂ ਮੁਕੱਦਮਾ ਚਲਾਏ ਹਿਰਾਸਤ ਵਿਚ ਰੱਖਿਆ, ਉਹ ਭਾਰਤ ਪਰਤ ਆਏ ਹਨ। ਈਰਾਨ ਦੇ ਚਾਬਹਾਰ ਸੈਂਟਰਲ ਜੇਲ੍ਹ ਤੋਂ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ। ਪੰਜ ਸੈਲਰਾਂ ਦੇ ਮੁੰਬਈ ਏਅਰਪੋਰਟ ਪਹੁੰਚਦੇ ਹੀ ਪਰਿਵਾਰ ਤੇ ਦੋਸਤਾਂ ਨੇ ਉਨ੍ਹਾਂ ਦਾ ਸਾਗਤ ਕੀਤਾ।

ਮੁੰਬਈ ਦੇ ਰਹਿਣ ਵਾਲੇ ਅਨੀਕੇਤ ਯੇਨਪੁਰੇ, ਮੰਦਾਰ ਵਰਲੀਕਰ, ਉਤਰਾਖੰਡ ਦੇ ਨਵੀਨ ਸਿੰਘ, ਬਿਹਾਰ ਦੇ ਪ੍ਰਣਵ ਕੁਮਾਰ ਤੇ ਤਮਿਲਨਾਡੂ ਦੇ ਰਹਿਣ ਵਾਲੇ ਤਮਿਝਸੇਲਵਰ ਰੰਗਾਸਾਮੀ ਸ਼ਾਨਲ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਜਹਾਜ਼ ਆਰਟਿਨ 10 ਦੇ ਨਾਲ ਹਰਮੋਨ ਦੀ ਖਾੜੀ ਵਿਚ 20 ਫਰਵਰੀ 2020 ਨੂੰ ਈਰਾਨੀ ਸੁਰੱਖਿਆ ਬਲਾਂ ਨੇ ਫੜਿਆ ਸੀ। ਇਨ੍ਹਾਂ ਪੰਜਾਂ ਨੂੰ ਡਰੱਗ ਤਸਕਰੀ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਵਜ੍ਹਾ ਨਾਲ ਇਨ੍ਹਾਂ ਨੂੰ 403 ਦਿਨ ਜੇਲ੍ਹ ਵਿਚ ਬਿਤਾਉਣੇ ਪਏ।

ਈਰਾਨੀ ਸੁਰੱਖਿਆ ਏਜੰਸੀ ਨੇ ਜਾਂਚ ਪੂਰੀ ਹੋਣ ਤੱਕ ਇਨ੍ਹਾਂ ਦਾ ਪਾਸਪੋਰਟ ਤੇ ਸੀਡੀਸੀ ਜ਼ਬਤ ਕਰ ਲਿਆ ਸੀ। ਹਾਲਾਂਕਿ ਉਨ੍ਹਾਂ ਨੂੰ ਰਿਹਾਅ ਕਰਨ ਦੇ ਬਾਅਦ ਵੀ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਪਾਸਪੋਰਟ ਨਹੀਂ ਦਿੱਤਾ ਗਿਆ ਤੇ ਉਹ ਸੜਕਾਂ ‘ਤੇ ਭਟਕਣ ਲਈ ਮਜਬੂਰ ਹੋਏ।

ਇਹ ਵੀ ਪੜ੍ਹੋ : ਫ਼ਰੀਦਕੋਟ ਜੇਲ੍ਹ ‘ਚੋਂ 13 ਮੋਬਾਈਲ ਤੇ ਪਾਬੰਦੀਸ਼ੁਦਾ ਵਸਤੂ ਬਰਾਮਦ

ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਬਚਾਉਣ ਲਈ ਕੰਮ ਕਰਨ ਵਾਲੇ ਸੰਗਟਨ ਇੰਡੀਅਨ ਵਰਲਡ ਫੋਰਨ ਨੇ ਪਤਾ ਲੱਗਣ ‘ਤੇ ਇਨ੍ਹਾਂ ਲੋਕਾਂ ਨੂੰ ਭਾਰਤ ਲਿਆਉਣ ਦੀ ਪਹਿਲਕੀਤੀ। ਇਸ ਸੰਗਠਨ ਦੇ ਪ੍ਰਧਾਨ ਪੁਨੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦਖਲ ਦੀ ਮੰਗ ਕੀਤੀ।

ਇਨ੍ਹਾਂ ਸਾਰਿਆਂ ਦੀ ਵਾਪਸੀ ਦਾ ਖਰਚ ਭਾਰਤ ਸਰਕਾਰ ਨੇ ਕੀਤਾ ਹੈ। ਤਹਿਰਾਨ ਵਿੱਚ ਭਾਰਤੀ ਦੂਤਾਵਾਸ ਨੇ ਕੇਂਦਰ ਨੂੰ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ ਅਤੇ ਭੋਜਨ ਸਹੂਲਤਾਂ ਪ੍ਰਦਾਨ ਕੀਤੀਆਂ।