ਸਾਊਥ ਫਿਲਮ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਅਦਾਕਾਰ ਸੋਨੂੰ ਸੂਦ ਅੱਜ ਲੋਕਾਂ ਲਈ ਮਸੀਹਾ ਬਣ ਚੁੱਕੇ ਹਨ। ਸੋਨੂੰ ਨੇ ਜਿਸ ਤਰ੍ਹਾਂ ਕਰੋਨਾ ਦੇ ਸਮੇ ‘ਚ ਲੋਕਾਂ ਦੀ ਮਦਦ ਕੀਤੀ, ਉਸ ਨੂੰ ਕੋਈ ਨਹੀਂ ਭੁੱਲ ਸਕਦਾ। ਸੋਨੂੰ ਸੂਦ ਕੋਰੋਨਾ ‘ਚ ਅਸਲ ਹੀਰੋ ਬਣ ਕੇ ਅੱਗੇ ਆਏ। ਇਸ ਵਾਰ ਸੋਨੂੰ ਸੂਦ ਨੇ ਦੁਬਈ ਏਅਰਪੋਰਟ ‘ਤੇ ਕੁਝ ਅਜਿਹਾ ਕਰ ਦਿੱਤਾ ਕਿ ਉਥੇ ਮੌਜੂਦ ਸਟਾਫ ਅਤੇ ਅਦਾਕਾਰ ਦੇ ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ।

ਦਰਅਸਲ ਮਾਮਲਾ ਦੁਬਈ ਏਅਰਪੋਰਟ ਦਾ ਹੈ। ਦੱਸਿਆ ਜਾ ਰਿਹਾ ਹੈ, ਸੋਨੂੰ ਸੂਦ ਦੁਬਈ ਦੇ ਇਮੀਗ੍ਰੇਸ਼ਨ ਕਾਊਂਟਰ ‘ਤੇ ਇੰਤਜ਼ਾਰ ਕਰ ਰਹੇ ਸਨ, ਜਦੋਂ ਉੱਥੇ ਇੱਕ ਵਿਅਕਤੀ ਬੇਹੋਸ਼ ਹੋ ਗਿਆ। ਉਸ ਵਿਅਕਤੀ ਨੂੰ ਦੇਖ ਕੇ ਉਥੇ ਖੜ੍ਹੇ ਲੋਕਾਂ ਨੇ ਉਸ ਵਿਅਕਤੀ ਦੀ ਮਦਦ ਨਹੀਂ ਕੀਤੀ। ਇਸ ਦੌਰਾਨ ਸੋਨੂੰ ਨੇ ਤੁਰੰਤ ਉਸ ਵਿਅਕਤੀ ਦਾ ਸਿਰ ਫੜ ਲਿਆ ਅਤੇ ਉਸ ਨੂੰ ਸਹਾਰਾ ਦਿੰਦੇ ਹੋਏ ਕਾਰਡੀਓਪਲਮੋਨਰੀ ਰੀਸਸੀਟੇਸ਼ਨ (CPR) ਦਿੱਤਾ, ਜਿਸ ਤੋਂ ਬਾਅਦ ਕੁਝ ਮਿੰਟਾਂ ਬਾਅਦ ਉਸ ਵਿਅਕਤੀ ਨੂੰ ਹੋਸ਼ ਆ ਗਿਆ।

ਸੋਨੂੰ ਸੂਦ ਆਪਣੇ ਸ਼ਲਾਘਾਯੋਗ ਕੰਮ ਕਾਰਨ ਇਕ ਵਾਰ ਫਿਰ ਪ੍ਰਸ਼ੰਸਕਾਂ ਦੇ ਪਸੰਦੀਦਾ ਬਣ ਗਏ ਹਨ। ਇਸ ਦੇ ਨਾਲ ਹੀ ਜਿਸ ਤਰ੍ਹਾਂ ਸੋਨੂੰ ਸੂਦ ਨੇ ਉਸ ਵਿਅਕਤੀ ਦੀ ਜਾਨ ਬਚਾਈ, ਉਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਨਾ ਸਿਰਫ ਪ੍ਰਸ਼ੰਸਕਾਂ ਬਲਕਿ ਮੌਕੇ ‘ਤੇ ਪਹੁੰਚੀ ਮੈਡੀਕਲ ਟੀਮ ਨੇ ਵੀ ਅਦਾਕਾਰ ਦੀ ਤਾਰੀਫ ਕੀਤੀ। ਹੋਸ਼ ‘ਚ ਆਉਣ ਤੋਂ ਬਾਅਦ ਵਿਅਕਤੀ ਨੇ ਸੋਨੂੰ ਦਾ ਧੰਨਵਾਦ ਕੀਤਾ।