ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਪੰਜਾਬੀ ਸੰਗੀਤ ਜਗਤ ਦੀਆਂ ਟੌਪ ਗਾਇਕਾਵਾਂ ‘ਚੋਂ ਇੱਕ ਹੈ। ਹਾਲ ਹੀ ‘ਚ ਸੁਨੰਦਾ ਸ਼ਰਮਾ ‘ਤੇ ਦੁੱਖਾਂ ਦਾ ਪਹਾੜ ਟੁੱਟਿਆ ਸੀ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਸੁਨੰਦਾ ਸ਼ਰਮਾ ਦੇ ਪਿਤਾ ਦਾ ਦਿਹਾਂਤ ਬੀਤੇ ਕੁਝ ਹਫ਼ਤੇ ਪਹਿਲਾ ਹੀ ਹੋਇਆ ਹੈ। ਪਿਤਾ ਦੀ ਮੌਤ ਤੋਂ ਬਾਅਦ ਸੁਨੰਦਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਐਕਟੀਵਿਟੀ ਕਾਫ਼ੀ ਹੱਦ ਤੱਕ ਘਟਾ ਦਿੱਤੀ ਸੀ।
ਇਸ ਦਾ ਕਾਰਨ ਇਹ ਸੀ ਕਿ ਸੁਨੰਦਾ ਆਪਣੇ ਪਿਤਾ ਦੇ ਕਾਫ਼ੀ ਨੇੜੇ ਸੀ। ਹਰ ਧੀ ਦਾ ਆਪਣੇ ਪਿਤਾ ਨਾਲ ਡੂੰਘਾ ਪਿਆਰ ਹੁੰਦਾ ਹੈ। ਪਿਤਾ ਦੀ ਮੌਤ ਤੋਂ ਬਾਅਦ ਉਹ ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਹੁਣ ਹੋਲੀ-ਹੋਲੀ ਆਪਣੀ ਜ਼ਿੰਦਗੀ ਦੇ ਪੜਾਅ ‘ਚ ਅੱਗੇ ਵਧਣ ਦੀ ਕੌਸ਼ਿਸ਼ ਕਰ ਰਹੀ ਹੈ।

ਦੱਸ ਦਈਏ ਕਿ ਪਿਤਾ ਦੀ ਮੌਤ ਤੋਂ ਬਾਅਦ ਸੁਨੰਦਾ ਸ਼ਰਮਾ ਨੇ ਪਹਿਲੀ ਪੋਸਟ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ। ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ‘ਚ ਉਸ ਨੇ ਲਿਖਿਆ ਹੈ, ”ਦੂਰ ਤੱਕ ਦੇਖਦੇ-ਦੇਖਦੇ ਬਹੁਤ ਕੁਝ ਨੇੜੇ ਦੀ ਲੰਘ ਜਾਂਦਾ ਏ…।”

ਸੁਨੰਦਾ ਸ਼ਰਮਾ ਦੀ ਇਸ ਪੋਸਟ ‘ਤੇ ਅਦਾਕਾਰਾ ਨੀਰੂ ਬਾਜਵਾ ਨੇ ਕੁਮੈਂਟ ਕੀਤਾ ਹੈ। ਉਸ ਨੇ ਕੁਮੈਂਟ ਬਾਕਸ ‘ਚ ਹਾਰਟ ਵਾਲਾ ਇਮੋਜ਼ੀ ਸ਼ੇਅਰ ਕੀਤਾ ਹੈ। ਇਸ ਤੋਂ ਇਲਾਵਾ ਕਈ ਫੈਨਜ਼ ਵੀ ਕੁਮੈਂਟ ਰਾਹੀਂ ਸੁਨੰਦਾ ਦਾ ਹੌਸਲਾ ਵਧਾ ਰਹੇ ਹਨ।

ਦੱਸਣਯੋਗ ਹੈ ਕਿ ਸੁਨੰਦਾ ਸ਼ਰਮਾ ਆਪਣੇ-ਆਪ ਨੂੰ ਸੋਸ਼ਲ ਮੀਡੀਆ ਫਰੀਕ ਕਹਿੰਦੀ ਹੈ ਪਰ ਪਿਤਾ ਦੇ ਦਿਹਾਂਤ ਤੋਂ ਬਾਅਦ ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਵਿਖਾਈ ਨਹੀਂ ਦਿੱਤੀ। ਸੁਨੰਦਾ ਦੇ ਪਿਤਾ ਦਾ ਦਿਹਾਂਤ 1 ਮਾਰਚ ਨੂੰ ਹੋਇਆ ਸੀ। ਇਸ ਦੀ ਜਾਣਕਾਰੀ ਸੁਨੰਦਾ ਸ਼ਰਮਾ ਨੇ ਖ਼ੁਦ ਸੋਸ਼ਲ ਮੀਡਆ ‘ਤੇ ਸ਼ੇਅਰ ਕਰਕੇ ਦਿੱਤੀ ਸੀ। ਉਸ ਤੋਂ ਬਾਅਦ ਹੁਣ ਸੁਨੰਦਾ ਦੀ ਇਹ ਪਹਿਲੀ ਪੋਸਟ ਹੈ, ਜਿਸ ਨੂੰ ਦੇਖ ਕੇ ਫੈਨਜ਼ ਕਾਫ਼ੀ ਇਮੋਸ਼ਨਲ ਹੋ ਰਹੇ ਹਨ।