ਰਮਜ਼ਾਨ ਇੱਕ ਪਵਿੱਤਰ ਮਹੀਨਾ ਹੈ। ਇਸ ਮਹੀਨੇ ਮੁਸਲਿਮ ਭਾਈਚਾਰੇ ਵਲੋਂ ਅੱਲ੍ਹਾ ਦੀ ਇਬਾਦਤ ਦੇ ਨਾਲ-ਨਾਲ ਪੂਰਾ ਮਹੀਨਾ ਰੋਜ਼ਾ ਰੱਖਿਆ ਜਾਂਦਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਦੇਸ਼ ਵਾਸੀਆਂ ਨੂੰ ਇਸ ਪਵਿੱਤਰ ਮਹੀਨੇ ਦੀ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿਇਬਾਦਤ ਦੇ ਪਵਿੱਤਰ ਮਹੀਨੇ ਰਮਜ਼ਾਨ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ… ਅੱਲ੍ਹਾ ਸਭਨਾਂ ‘ਤੇ ਆਪਣੀਆਂ ਰਹਿਮਤਾਂ ਬਣਾਈ ਰੱਖਣ…ਆਪਸੀ ਭਾਈਚਾਰਕ ਸਾਂਝ ਤੇ ਖੁਸ਼ੀਆਂ-ਖੇੜੇ ਬਣੇ ਰਹਿਣ…