ਮੋਹਾਲੀ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਇਕ ਅਜਿਹੇ ਗਿਰੋਹ ਦਾ ਪਰਦਾਫਾਸ ਕੀਤਾ ਗਿਆ ਹੈ, ਜੋ ਕਿ ਲੋਕਾਂ ਨੂੰ ਅੰਧ ਵਿਸ਼ਵਾਸ ਵਿੱਚ ਪਾ ਕੇ ਉਨ੍ਹਾਂ ਨੂੰ ਠੱਗ ਲੈਂਦਾ ਸੀ। ਅਜਿਹੀ ਘਟਨਾ ਹੁਣ ਡੇਰਾਬੱਸੀ ਖੇਤਰ ਵਿੱਚ ਸਾਹਮਣੇ ਆਈ ਹੈ। ਆਮ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਚੱਕਰਾਂ ਵਿਚ ਪਾ ਕੇ ਭਾਰੀ ਰਕਮ ਹਾਸਲ ਕਰਨ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀ ਇੱਕ ਤਾਂਤਰਿਕ ਔਰਤ ਸਮੇਤ 2 ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦਿਆਂ ਏ ਐਸ ਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਜਦੋਂ ਐਸ ਐਸ ਪੀ ਸੰਦੀਪ ਗਰਗ, ਨਵਰੀਤ ਸਿੰਘ ਵਿਰਕ, ਪੀ.ਪੀ.ਐਸ. ਕਪਤਾਨ ਪੁਲਿਸ ਦਿਹਾਤੀ, ਦੀ ਨਿਗਰਾਨੀ ਹੇਠ ਲਾਲੜੂ ਥਾਣਾ ਮੁਖੀ ਅਜੀਤੇਸ਼ ਕੌਂਸਲ ਦੀ ਯੋਗ ਅਗਵਾਈ ਹੇਠ ਏ ਐਸ ਆਈ ਨਿਰਭੈ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਉਤੇ ਮੌਜੂਦ ਸੀ ਤਾਂ ਦਰਸ਼ਨ ਸਿੰਘ ਪੁੱਤਰ ਗਿਆਨ ਚੰਦ ਵਾਸੀ ਨੇੜੇ ਕਾਲੀ ਮਾਤਾ ਮੰਦਰ ਪਿੰਡ ਲਾਲੜੂ ਨੇ ਇਤਲਾਹ ਦਿੱਤੀ ਕਿ ਉਹ ਗੱਡੀਆਂ ਦਾ ਕਰੋਬਾਰ ਕਰਦਾ ਹੈ।
ਉਹ ਘਰ ਵਿਚ ਆਪਣੇ ਕਾਰੋਬਾਰ ਲਈ ਇਕ ਅਲਮਾਰੀ ਵਿਚ ਪੇਸੇ ਰੱਖਦਾ ਸੀ ਤੇ ਪੈਸਿਆਂ ਦੇ ਨਾਲ ਹੀ ਉਸ ਦੀ ਘਰਵਾਲੀ ਦੇ ਗਹਿਣੇ ਪਏ ਹੁੰਦੇ ਸਨ ਅਤੇ 14 ਅਪ੍ਰੈਲ 2033 ਨੂੰ ਉਹ ਕੰਮ ‘ਤੇ ਗਿਆ ਸੀ ਤੇ ਉਸਦਾ ਪਰਿਵਾਰ ਸਲਾਮਤਪੁਰ ਸਰਸਾ ਡੇਰਾ ਵਿਖੇ ਸਤਿਸੰਗ ਵਿਚ ਗਿਆ ਹੋਇਆ ਸੀ, 19 ਮਈ 2023ਨੂੰ ਉਸ ਨੂੰ ਪੈਸਿਆਂ ਦੀ ਲੋੜ ਸੀ ਤਾਂ ਉਸ ਨੇ ਅਲਮਾਰੀ ਖੋਲੀ ਤਾ ਉਸ ਦੀ ਅਲਮਾਰੀ ਵਿੱਚ ਰੱਖੇ ਹੋਏ ਪੈਸੇ ਤੇ ਸੋਨੇ ਦੇ ਗਹਿਣੇ ਕਰੀਬ 2,75,000 ਨਕਦ 03 ਸੋਨੇ ਦੀਆਂ ਅੰਗੂਠੀਆਂ ਗਾਇਬ ਸਨ।
ਜਿੰਨਾ ਨੂੰ ਕੋਈ ਚੋਰੀ ਕਰਕੇ ਲੈ ਗਿਆ ਜਿਸ ਦੀ ਪੁਲਸ ‘ਚ ਸ਼ਿਕਾਇਤ ਕੀਤੀ ਗਈ। ਪੁਲਿਸ ਨੇ ਨਾ ਮਾਲੂਮ ਵਿਅਕਤੀ ਖਿਲਾਫ ਧਾਰਾ 454, 380 ਤਹਿਤ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਸਕੀ ਵਿਅਕਤੀਆਂ ਪਾਸੋਂ ਪੁੱਛ ਗਿੱਛ ਕੀਤੀ ਗਈ ਜਿਸ ਦੌਰਾਨ ਗੱਲ ਸਾਹਮਣੇ ਆਈ ਕਿ ਕਮਲੇਸ਼ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਵਾਰਡ ਨੂੰ 4 ਸਰਦਾਰਪੁਰਾ ਕਲੋਨੀ ਲਾਲੜੂ ਮੰਡੀ ਥਾਣਾ ਲਾਲੜੂ ਜੋ ਘਰ ਵਿਚ ਹੀ ਤਾਂਤਰਿਕ ਦਾ ਕੰਮ ਕਰਦੀ ਸੀ ਤਾਂ ਦਰਸ਼ਨ ਸਿੰਘ ਦੇ ਪਰਿਵਾਰ ਵਿਚ ਆਉਣਾ ਜਾਣਾ ਸੀ, ਜਿਸ ਨੇ ਦਰਸ਼ਨ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੀ ਝੂਠੇ ਤਾਂਤਰਿਕ ਸ਼ਕਤੀਆਂ ਦਖਾਕੇ ਤੇ ਡਰਾ ਕੇ ਉਹਨਾ ਦਾ ਘਰ ਦਾ ਭੇਦ ਲੈ ਲਿਆ ਸੀ। ਜਦੋਂ ਦਰਸ਼ਨ ਸਿੰਘ ਦੇ ਘਰ ਕੋਈ ਨਹੀਂ ਸੀ ਤਾਂ ਕਮਲੇਸ਼ ਕੌਰ ਉਕਤ ਨੇ ਸਮੇਤ ਆਪਣੀ ਲੜਕੀ ਨਿਸ਼ਾ ਅਤੇ ਜਵਾਈ ਵਿਸ਼ਾਲ ਕਸ਼ਯਪ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਬੁਲਾਣਾ ਥਾਣਾ ਸਦਰ ਅੰਬਾਲਾ ਜਿਲਾ ਅੰਬਾਲਾ ਹਰਿਆਣਾ ਹਾਲ ਵਾਸੀ ਮਹਾਂਦੇਵ ਸਿਟੀ ਮਗਰਾ ਰੋਡ ਲਾਗਤ ਨਾਲ ਮਿਲ ਕੇ ਦਰਸ਼ਨ ਸਿੰਘ ਦੇ ਘਰ ਅੰਦਰ ਦਾਖਲ ਹੋ ਕੇ ਅਲਮਾਰੀ ਵਿਚ ਪੈਸੇ ਤੇ ਗਹਿਣੇ ਚੋਰੀ ਕਰ ਲਏ।
ਪੈਸੇ ਕਮਲੇਸ਼ ਕੌਰ ਤੇ ਵਿਸ਼ਾਲ ਕਸ਼ਯਪ ਨੇ ਆਪਸ ਵਿਚ ਵੰਡ ਲਏ ਸੀ ਤੇ ਸੋਨੇ ਦੀਆਂ 03 ਅੰਗੂਠੀਆਂ ਲੜਕੀ ਨਿਸ਼ਾ ਨੇ ਆਪਣੇ ਕੋਲ ਰੱਖ ਲਈਆਂ ਸਨ ਜਿਸ ਪਰ ਉਕਤ ਤਿੰਨਾਂ ਦੋਸ਼ੀਆਂ ਨੂੰ ਮੁਕੱਦਮਾ ਵਿਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਕਮਲੇਸ਼ ਕੌਰ ਪਾਸੇ ਚੋਰੀ ਕੀਤੀ ਰਕਮ 1,26,000 ਰੁਪਏ ਬ੍ਰਾਮਦ ਕੀਤੇ ਗਏ ਅਤੇ ਮੁਕੱਦਮਾ ਵਿਚ ਜੁਰਮ 411 ਦਾ ਵਾਧਾ ਕੀਤਾ ਗਿਆ ਤੇ ਤਿੰਨਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤਾਂ ਕਿ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋ ਸਕਣ।