ਬਾਲੀਵੁੱਡ ਤੋਂ ਬੁਰੀ ਖਬਰ ਸਾਹਮਣੇ ਆਈ ਹੈ। ਫਿਲਮ ਨਿਰਦੇਸ਼ਕ ਪ੍ਰਦੀਪ ਸਰਕਾਰ ਦਾ ਦਿਹਾਂਤ ਹੋ ਗਿਆ ਹੈ। ਪ੍ਰਦੀਪ ਸਰਕਾਰ ਨੇ 68 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਉਹ 24 ਮਾਰਚ ਨੂੰ ਤੜਕੇ 3.30 ਵਜੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।

ਖਬਰਾਂ ਮੁਤਾਬਕ ਉਹ ਡਾਇਲਸਿਸ ‘ਤੇ ਸੀ। ਉਨ੍ਹਾਂ ਦਾ ਪੋਟਾਸ਼ੀਅਮ ਦਾ ਪੱਧਰ ਬਹੁਤ ਤੇਜ਼ੀ ਨਾਲ ਘਟ ਗਿਆ, ਜਿਸ ਤੋਂ ਬਾਅਦ ਦੇਰ ਰਾਤ ਪ੍ਰਦੀਪ ਸਰਕਾਰ ਨੂੰ ਹਸਪਤਾਲ ਲਿਜਾਇਆ ਗਿਆ। ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਉਨ੍ਹਾਂ ਦੇ ਦੇਹਾਂਤ ਨਾਲ ਫਿਲਮ ਇੰਡਸਟਰੀ ਨੇ ਇੱਕ ਪ੍ਰਤਿਭਾਸ਼ਾਲੀ ਫਿਲਮ ਨਿਰਮਾਤਾ ਨੂੰ ਗੁਆ ਦਿੱਤਾ ਹੈ।

ਮਨੋਜ ਵਾਜਪਾਈ ਨੇ ਵੀ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਜਤਾਇਆ ਹੈ। ਦੱਸ ਦੇਈਏ ਕਿ ਪ੍ਰਦੀਪ ਸਰਕਾਰ ਨੇ ਆਪਣੇ ਨਿਰਦੇਸ਼ਕ ਕਰੀਅਰ ਦੀ ਸ਼ੁਰੂਆਤ ਸੈਫ ਅਲੀ ਖਾਨ ਅਤੇ ਵਿਦਿਆ ਬਾਲਨ ਦੀ ਫਿਲਮ ‘ਪਰਿਣੀਤਾ’ ਨਾਲ ਕੀਤੀ ਸੀ। ਪ੍ਰਦੀਪ ਸਰਕਾਰ ਅਤੇ ਹੰਸਲ ਮਹਿਤਾ ਬਹੁਤ ਚੰਗੇ ਦੋਸਤ ਹਨ। ਨਿਰਦੇਸ਼ਕ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਕਰੀਬੀ ਦੋਸਤ ਹੰਸਲ ਮਹਿਤਾ ਨੇ ਕੀਤੀ ਹੈ।