ਰਾਜਧਾਨੀ ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। 10 ਸਾਲ ਦੀ ਬੱਚੀ ਨਾਲ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਬੱਚੀ ਨਾਲ ਉਸ ਦੇ ਹੀ ਸਕੂਲ ਦੇ ਚਪੜਾਸੀ ਨੇ ਬਲਾਤਕਾਰ ਕੀਤਾ। ਪੁਲਿਸ ਨੇ ਚਪੜਾਸੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਨੇ ਦੱਸਿਆ ਕਿ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੂਰਬੀ ਦਿੱਲੀ ਦੇ ਇੱਕ MCD ਸਕੂਲ ਦੀ ਵਿਦਿਆਰਥਣ ਨਾਲ ਉਸ ਦੇ ਸਕੂਲ ਦੇ ਚਪੜਾਸੀ ਨੇ ਆਪਣੇ ਕੁਝ ਸਾਥੀਆਂ ਨਾਲ ਬਲਾਤਕਾਰ ਕੀਤਾ। ਵਿਦਿਆਰਥਣ ਦੀ ਉਮਰ 10 ਸਾਲ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸਕੂਲ ਦਾ ਚਪੜਾਸੀ ਦਸ ਸਾਲਾ ਵਿਦਿਆਰਥਣ ਨੂੰ ਸਕੂਲ ਵਿੱਚੋਂ ਹੀ ਕਿਸੇ ਦੂਰ ਦੁਰਾਡੇ ਸਥਾਨ ’ਤੇ ਲੈ ਗਿਆ। ਉੱਥੇ ਉਸ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕੀਤਾ। ਇਹ ਘਟਨਾ 14 ਮਾਰਚ ਦੀ ਹੈ। ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਅਤੇ ਬਾਕੀ ਸਟਾਫ਼ ਨੇ 22 ਮਾਰਚ ਨੂੰ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਪੁਲਿਸ ਨੇ ਚਪੜਾਸੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਬਾਕੀ ਦੋਸ਼ੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ’ਚ 3 ਅਧਿਆਪਕਾਂ ਸਮੇਤ ਡਰਾਈਵਰ ਦੀ ਮੌਤ, ਕਈ ਜ਼ਖਮੀ

ਵਿਦਿਆਰਥਣ ਨੂੰ LBS ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ‘ਚ 10 ਸਾਲਾ ਮਾਸੂਮ ਦੀ ਮੈਡੀਕਲ ਜਾਂਚ ਅਤੇ ਕਾਊਂਸਲਿੰਗ ਕੀਤੀ ਗਈ। ਮੁਲਜ਼ਮ ਖ਼ਿਲਾਫ਼ ਗਾਜ਼ੀਪੁਰ ਥਾਣੇ ਵਿੱਚ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸਕੂਲ ਦੇ ਚਪੜਾਸੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਚਪੜਾਸੀ ਦੀ ਪਛਾਣ ਅਜੇ (54) ਵਜੋਂ ਹੋਈ ਹੈ। ਦੋਸ਼ੀ ਅਜੈ ਉੱਤਰ ਪ੍ਰਦੇਸ਼ ਦੇ ਜੌਨਪੁਰ ਦਾ ਰਹਿਣ ਵਾਲਾ ਹੈ। ਪਿਛਲੇ 10 ਸਾਲਾਂ ਤੋਂ ਉਹ ਐਮਸੀਡੀ ਸਕੂਲ ਵਿੱਚ ਚਪੜਾਸੀ ਵਜੋਂ ਕੰਮ ਕਰ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ।