ਪੰਜਾਬ ਦੇ ਪਿੰਡਾਂ ਦੀ ਨੁਹਾਰ ਨੂੰ ਬਦਲਣ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਨ੍ਹਾਂ ਕਾਰਜ ਨੂੰ ਪੂਰਾ ਕਰਨ ਲਈ ਨਾ ਤਾਂ ਜਜਬੇ ਦੀ ਘਾਟ ਹੈ ਤੇ ਨਾ ਹੀ ਫੰਡਾਂ ਦੀ ਘਾਟ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ.ਬਲਜੀਤ ਕੌਰ ਨੇ ਅੱਜ ਪਿੰਡ ਚੱਕ ਦੂਹੇ ਵਾਲਾ ਵਿਖੇ ਆਂਗਨਵਾੜੀ ਸੈਂਟਰ ਦਾ ਉਦਘਾਟਨ ਕਰਨ ਮੌਕੇ ਕੀਤਾ।

ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਲੱਗਭਗ 30 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਚੱਕ ਦੂਹੇਵਾਲਾ, ਘੁਮਿਆਰ ਖੇੜਾ,ਰੱਥੜੀਆ, ਖਾਨੇ ਕੀ ਢਾਬ ਵਿਖੇ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹ ਇਹ ਵਿਕਾਸ ਦੇ ਕੰਮ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮੀਨ ਯੋਜਨਾ ਤਹਿਤ ਕਰਵਾਏ ਗਏ ਹਨ।ਉਹਨਾਂ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਚੱਕ ਦੂਹੇ ਵਾਲਾ ਵਿਖੇ ਆਂਗਨਵਾੜੀ ਸੈਂਟਰ ਤੇ 7 ਲੱਖ ਰੁਪਏ, ਰੱਥੜੀਆਂ ਵਿਖੇ ਉਸਾਰੇ ਕਮਿਊਨਟੀ ਸੈਂਟਰ ਤੇ 7 ਲੱਖ 20 ਹਜਾਰ ਰੁਪਏ ਦਾ ਖਰਚ ਕੀਤਾ ਗਿਆ ਹੈ।

ਪਿੰਡ ਘੁਮਿਆਰਾ ਵਿਖੇ ਆਂਗਨਵਾੜੀ ਸੈਂਟਰ ਤੇ 7 ਲੱਖ 20 ਹਜਾਰ ਰੁਪਏ ਅਤੇ ਖਾਨੇ ਕੀ ਢਾਬ ਪਿੰਡ ਵਿਖੇ ਆਂਗਨਵਾੜੀ ਸੈਂਟਰ ਤੇ 7 ਲੱਖ 20 ਹਜਾਰ ਰੁਪਏ ਦਾ ਖਰਚ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਇਹਨਾ ਕਮਿਊਨਟੀ ਸੈਂਟਰਾਂ ਵਿੱਚ ਪਿੰਡਾਂ ਦੇ ਲੋਕਾਂ ਨੂੰ ਜਿਥੇ ਸਹਿਰੀ ਸਹੂਲਤ ਪ੍ਰਾਪਤ ਹੋਵੇਗੀ, ਉਥੇ ਹੀ ਬਿਨ੍ਹਾ ਕਿਸੇ ਖਰਚੇ ਤੋਂ ਨਿਜੀ ਤੇ ਜਨਤਕ ਸਮਾਗਮ ਕਰਨ ਦੀ ਸਹੂਲਤ ਵੀ ਮਿਲੇਗੀ ਅਤੇ ਆਂਗਨਵਾੜੀ ਸੈਂਟਰਾਂ ਵਿਚ ਛੋਟੇ ਬੱਚਿਆਂ ਲਈ ਪੜ੍ਹਾਈ ਦੇ ਨਾਲ ਨਾਲ ਪੋਸ਼ਟਿਕ ਆਹਾਰ ਵੀ ਮੁਹੱਇਆ ਕਰਵਾਇਆ ਜਾਵੇਗਾ।