ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਡੀਸੀ ਗੁਰਦਾਸਪੁਰ ਡਾ ਹਿਮਾਂਸ਼ੂ ਅਗਰਵਾਲ ਨਾਲ ਸੂਬਾ ਆਗੂ ਸਰਵਣ ਸਿੰਘ ਪੰਧੇਰ ਦੀ ਪ੍ਰਧਾਨਗੀ ਹੇਠ ਗੁਰਦਾਸਪੁਰ ਵਿਚ ਹੋਈ।ਮੀਟਿੰਗ ਵਿੱਚ ਪਿਛਲੇ ਧਰਨੇ ਦੌਰਾਨ ਪ੍ਰਸਾਸਨ ਮੰਨਿਆ ਹੋਇਆ ਮੰਗਾ ਬਾਰੇ ਸਟੇਟਸ ਰਿਪੋਰਟ ਲਈ ਗਈ,ਅਤੇ  ਸੋਪਿਆ ਗਿਆ।

ਇਸ ਮੌਕੇ ਕਿਸਾਨ ਆਗੂਆਂ ਦੱਸਿਆ ਕਿ ਪਿੱਛਲੇ ਮਹੀਨੇ 22 ਫਰਵਰੀ ਨੂੰ ਗੁਰਦਾਸਪੁਰ ਰੇਲਵੇ ਸਟੇਸ਼ਨ ਉਪਰ ਭਾਰਤ ਮਾਲਾ ਪ੍ਰੋਜੈਕਟ ਤਹਿਤ ਨਿਕਲ ਰਹੇ ਹਾਈਵੇਜ਼ ਹੇਠ ਆ ਰਹੀਆਂ ਜ਼ਮੀਨਾਂ ਦੇ ਇੱਕਸਾਰ ਅਤੇ ਯੋਗ ਮੁਆਵਜ਼ੇ ਅਤੇ ਹੋਰ ਮੰਗਾਂ ਨੂੰ ਲੈ ਕੇ ਚਲੇ 2 ਦਿਨ ਦੇ ਰੇਲ ਰੋਕੋ ਪ੍ਰਦਰਸ਼ਨ ਤੋਂ ਬਾਅਦ ਪ੍ਰਸ਼ਾਸ਼ਨ ਨਾਲ ਮੰਗਾਂ ਨੂੰ ਲੈ ਸਹਿਮਤੀ ਮਗਰੋਂ, ਮੰਗਾਂ ਤੇ ਕੰਮ ਕਰਨ ਲਈ ਸਮਾਂ ਮੰਗਿਆ ਗਿਆ ਸੀ ਅਤੇ ਪ੍ਰਸ਼ਾਸਨ ਦੁਆਰਾ ਯਕੀਂਨ ਦੁਆਇਆ ਗਿਆ ਸੀ ਕਿ 15 ਦਿਨ ਦੇ ਅੰਦਰ ਅੰਦਰ ਦੋਬਾਰਾ ਤੋਂ ਅਵਾਰਡ ਕਰਕੇ ਰਕਮ ਖਾਤਿਆਂ ਵਿਚ ਪਾ ਦਿੱਤੀ ਜਾਵੇਗੀ ਅਤੇ ਕਿਸਾਨ ਦੀ ਸਹਿਮਤੀ ਤੋਂ ਬਿਨਾਂ ਧੱਕੇ ਨਾਲ ਜ਼ਮੀਨ ਤੇ ਕਬਜ਼ਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਜਾਵੇਗੀ, ਗੰਨੇ ਦੇ ਬਕਾਏ 15 ਮਾਰਚ ਤੱਕ ਪਾ ਦਿੱਤੇ ਜਾਣਗੇ ਅਤੇ ਨਾ ਪਾਏ ਜਾਂ ਦੀ ਸੂਰਤ ਵਿਚ ਕੇਨ ਕਮਿਸ਼ਨ ਦੀ ਹਦਾਇਤ ਅਨੁਸਾਰ ਵਿਆਜ਼ ਸਮੇਤ ਪਾਏ ਜਾਣਗੇ।

ਹਵਾ ਪ੍ਰਦੂਸ਼ਿਤ ਕਰ ਰਿਹਾ ਮਸਾਣੀਆਂ ਵਿਖੇ ਬਣਿਆ ਪੋਲਟਰੀ ਫਾਰਮ ਉਚਿਤ ਕਾਗਜ਼ੀ ਕਾਰਵਾਈ ਕਰਕੇ ਬੰਦ ਕੀਤਾ ਜਾਵੇਗਾ,ਸ਼ਹੀਦ ਪਰਿਵਾਰਾਂ ਨੂੰ ਮੁਆਵਜੇ ਅਤੇ ਨੌਕਰੀ ਦੀ ਕਾਰਵਾਈ ਹੋ ਜਾਵੇਗੀ। ਇਸ ਮੌਕੇ ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ , ਜਿਲਾ ਗੁਰਦਾਸਪੁਰ ਪ੍ਰਧਾਨ ਹਰਦੀਪ ਸਿੰਘ ਫੋਜੀ ,ਜਿਲਾ ਅੰਮ੍ਰਿਤਸਰ ਪ੍ਰਧਾਨ ਕਲੇਰ ਬਾਲਾ, ਹਰਵਿੰਦਰ ਸਿੰਘ ਮਸਾਣੀਆਂ ,ਗੁਰਲਾਲ ਸਿੰਘ ਮਾਨ ਨੇ ਕਿਹਾ ਕਿ ਪ੍ਰਸਾਸਨ ਵਲੋ ਆਪਣੇ ਕੀਤੇ ਵਾਅਦੇ ਵਿਚ ਢਿੱਲ ਵਰਤੀ ਜਾ ਰਹੀ ਹੈ,ਜਿਲਾ ਗੁਰਦਾਸਪੁਰ ਵਿੱਚੋ ਲੰਘਣ ਵਾਲੇ ਜੰਮੂ ਕਟੜਾ ਐਕਸਪ੍ਰੈਸ ਦੇ ਪਿੰਡਾ ਦੇ ਵਾਰਡ ਅਜੇ ਤਕ ਦੁਬਾਰਾ ਨਹੀਂ ਕੀਤੇ ਗਏ ਹਨ, ਅਤੇ ਬਾਕੀ ਮੰਗਾ ਤੇ ਵੀ ਪ੍ਰਸਾਸਨ ਢਿੱਲ ਮੱਠ ਦਿਖਾ ਰਿਹਾ ਹੈ।

ਇਸ ਕਰਕੇ ਤਹਿ ਸਮੇ ਅੰਦਰ ਮੰਗਾਂ ਪੂਰੀਆਂ ਨਾ ਹੋਣ ਕਾਰਨ 2 ਅਪ੍ਰੈਲ ਤੋਂ ਬਟਾਲਾ ਰੇਲਵੇ ਰੇਲ ਮਾਰਗ ਤੇ ਅਣਮਿੱਥੇ ਸਮੇਂ ਲਈ ਧਰਨਾ ਸੁਰੂ ਕੀਤਾ ਜਾਵੇਗਾ। ਕਿਸਾਨ ਆਗੂਆਂ ਕਿਹਾ ਕੇ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਨਾਲ ਰੱਲ੍ਹ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਫੜਨਾ ਬੰਦ ਕਰੇ,ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ,ਸੁਖਜਿੰਦਰ ਸਿੰਘ ,ਝਿਰਮਲ ਸਿੰਘ ਬਜੁਮਾਣ,ਮਾਸਟਰ ਗੁਰਜੀਤ ਸਿੰਘ, ਡਾਕਟਰ ਹਰਦੀਪ ਸਿੰਘ ,ਅਤੇ ਹੋਰ ਆਗੂ ਹਾਜ਼ਰ ਸਨ।